Next steps

ਇੱਕ ਬਿਹਤਰ, ਵਧੇਰੇ ਕਿਫਾਇਤੀ ਆਈ ਸੀ ਬੀ ਸੀ

ਬੀ ਸੀ ਵਿੱਚ ਜ਼ਿੰਦਗੀ ਨੂੰ ਵਧੇਰੇ ਕਿਫਾਇਤੀ ਬਣਾਉਣ ਵਿੱਚ ਮਦਦ ਕਰਨ ਲਈ ਆਈ ਸੀ ਬੀ ਸੀ ਬਦਲ ਰਹੀ ਹੈ

ਬੀ ਸੀ ਸਰਕਾਰ ਅਤੇ ਆਈ ਸੀ ਬੀ ਸੀ ਆਟੋ ਇੰਸ਼ੋਰੈਂਸ ਕਰਨ ਦਾ ਨਵਾਂ ਰਸਤਾ ਤਿਆਰ ਕਰ ਰਹੇ ਹਨ। ਮਈ 2021 ਤੋਂ, ਇਨਹਾਂਸਡ ਕੇਅਰ ਕਵਰੇਜ* ਕਰੇਗੀ:

  • ਡਰਾਈਵਰਾਂ ਨੂੰ ਉਹਨਾਂ ਦੀ ਆਟੋ ਇੰਸ਼ੋਰੈਂਸ ’ਤੇ ਲਗਭਗ 20% ਜਾਂ ਔਸਤਨ $400 ਦੀ ਬੱਚਤ।

  • ਟੱਕਰ ਵਿੱਚ ਜ਼ਖਮੀ ਹੋ ਜਾਣ ਦੀ ਸੂਰਤ ਵਿੱਚ, ਭਾਵੇਂ ਜ਼ਿੰਮੇਵਾਰ ਕੋਈ ਵੀ ਹੋਵੇ, ਸਾਰੇ ਬ੍ਰਿਟਿਸ਼ ਕੋਲੰਬੀਆ ਵਾਸੀਆਂ ਨੂੰ ਮਹੱਤਵਪੂਰਣ ਵਧੀ ਡਾਕਟਰੀ ਸੰਭਾਲ, ਸਿਹਤਯਾਬੀ ਅਤੇ ਤਨਖਾਹ ਦੇ ਨੁਕਸਾਨ ਦੇ ਲਾਭ ਤੱਕ ਪਹੁੰਚ ਪ੍ਰਦਾਨ ਕਰੇਗੀ।

ਇਹ ਕਿਵੇਂ ਸੰਭਵ ਹੈ? ਇਨਹਾਂਸਡ ਕੇਅਰ ਕਵਰੇਜ ਨਾਲ, ਕਾਨੂੰਨੀ ਖਰਚੇ ਨੂੰ ਸਿਸਟਮ ਵਿੱਚੋਂ ਪੂਰੀ ਤਰ੍ਹਾਂ ਹਟਾ ਦਿੱਤਾ ਗਿਆ ਹੈ ਅਤੇ ਇਹ ਬੱਚਤਾਂ ਤੁਹਾਡੀਆਂ ਦਰਾਂ ਨੂੰ ਘਟਾਉਣਗੀਆਂ ਅਤੇ ਤੁਹਾਡੇ ਲਾਭ ਨੂੰ ਸੁਧਾਰਨਗੀਆਂ। ਤੁਹਾਨੂੰ ਇਹ ਜਾਣ ਕੇ ਸਕੂਨ ਹੋਵੇਗਾ ਕਿ ਟੱਕਰ ਵਿੱਚ ਜ਼ਖਮੀ ਹੋ ਜਾਣ ਦੀ ਸੂਰਤ ਵਿੱਚ ਹਮੇਸ਼ਾਂ ਤੁਹਾਨੂੰ ਤੁਹਾਡੀ ਜ਼ਰੂਰਤ ਅਨੁਸਾਰ ਸੰਭਾਲ ਮਿਲੇਗੀ।

ਅਸੀਂ ਸਭ ਲਈ ਬਿਹਤਰ ਆਈ ਸੀ ਬੀ ਸੀ ਦਾ ਨਿਰਮਾਣ ਕਰ ਰਹੇ ਹਾਂ।

*ਵਿਧਾਨ ਸਭਾ ਵੱਲੋਂ ਪ੍ਰਵਾਨਗੀ ਅਤੇ ਸ਼ਾਹੀ ਮਨਜ਼ੂਰੀ (ਰੌਇਲ ਐਸਿੰਟ) ਲਈ ਵਿਚਾਰ ਅਧੀਨ